Knowledge for Everyone: Gupta Period Question in Punjabi from 6th class s.st PSEB

Sunday, December 2, 2018

Gupta Period Question in Punjabi from 6th class s.st PSEB


1.       ਕਿਸ ਦੇ ਪਤਨ ਨਾਲ ਉਤਰੀ ਭਾਰਤ ਛੋਟੇ ਛੋਟੇ ਸੁਤੰਤਰ ਭਾਗਾ ਵਿਚ ਵੰਡਿਆ ਗਿਆ
             ਉਤਰ : ਕੁਸ਼ਨਾਂ ਦੇ ਪਤਨ ਨਾਲ
2.       ਕੁਸ਼ਨਾਂ ਦਾ ਪਤਨ ਕਦੋ ਹੋਇਆ
   ਉਤਰ :  300 ਈ.
3.       ਗੁਪਤਾ ਰਾਜ ਕਿਥੋਂ ਦਾ ਸੀ
  ਉਤਰ:    ਪੂਰਬੀ  ਉਤਾਰ ਪ੍ਰਦੇਸ਼ ਵਿਚ
4.       ਗੁਪਤਾ ਸਾਮਰਾਜ ਨੂੰ ਕਿਸ ਨੇ ਸਥਾਪਤ ਕੀਤਾ
           ਉਤਰ : ਮਹਾਰਾਜ ਗੁਪਤ ਨੇ
5.       ਮਾਹਰਾਜ ਗੁਪਤ ਦਾ ਪੋਤਾ ਕੌਣ ਸੀ
           ਉਤਰ : ਚੰਦਰ ਗੁਪਤ ਪਹਿਲਾ
6.       ਗੁਪਤਾ ਸਾਮਰਾਜ ਦਾ ਪਹਿਲਾ ਮਹਾਨ ਰਾਜਾ ਕਿਹੜਾ ਸੀ
           ਉਤਰ :ਚੰਦਰ ਗੁਪਤ ਪਹਿਲਾ
7.       ਚੰਦਰ ਗੁਪਤ ਪਹਿਲਾ ਕਦੋ ਸਿੰਘਾਸਨ ਤੇ ਬੈਠਾ
          ਉਤਰ : 319
8.       ਚੰਦਰ ਗੁਪਤ ਪਹਿਲਾ ਦਾ ਵਿਆਹ ਕਿਸ ਨਾਲ ਹੋਇਆ
          ਉਤਰ : ਕੁਮਾਰਦੇਵੀ
9.       ਚੰਦਰ ਗੁਪਤ ਪਹਿਲਾ ਦਾ ਵਿਆਹ ਜਿਸ ਨਾਲ ਹੋਇਆ ਉਹ ਕਿਥੋਂ ਦੀ ਰਾਜਕੁਮਾਰੀ ਸੀ
          ਉਤਰ : ਉਹ ਲਿੱਛਵੀ ਵੰਸ਼ ਦੀ ਰਾਜਕੁਮਾਰੀ ਸੀ
10.   ਚੰਦਰ ਗੁਪਤ ਪਹਿਲਾ ਨੂੰ ਲਿੱਛਵੀ ਦੀ ਰਾਜਕੁਮਾਰੀ ਨਾਲ  ਵਿਆਹ ਦਾ ਕਿ ਫਾਇਦਾ ਹੋਇਆ
          ਉਤਰ : ਇਸ ਨਾਲ ਚੰਦਰਗੁਪਤ ਨੇ ਮਗਧ ਨੂੰ ਆਪਣੇ ਰਾਜ ਵਿਚ ਮਿਲਾ ਲਿਆ
11.   ਚੰਦਰਗੁਪਤ ਦਾ ਪੁੱਤਰ ਕੌਣ ਸੀ
          ਉਤਰ : ਸਮੁਦਰ ਗੁਪਤ 
12.   ਗੁਪਤਾ ਵੰਸ਼ ਦਾ ਮਹਾਨ ਜੇਤੂ ਕੌਣ ਸੀ
          ਉਤਰ : ਸਮੁਦਰ ਗੁਪਤ 
13.      ਸਮੁਦਰ ਗੁਪਤ  ਨੇ  ਕਿੰਨਾ ਸਮਾਂ ਰਾਜ ਕੀਤਾ
           ਉਤਰ:  35 ਸਾਲ
14.   ਸਮੁਦਰ ਗੁਪਤ  ਦੀਆਂ ਜੀਤਾ ਵਰਨਣ ਕਿਸ ਨੇ ਕੀਤਾ
           ਉਤਰ : ਸਮੁਦਰ ਗੁਪਤ  ਦੇ ਰਾਜ ਕਵੀ ਹਰੀਸੇਨ ਨੇ
15.   ਹਰੀਸੇਨ ਨੇ ਸਮੁਦਰ ਗੁਪਤ ਦੀਆਂ ਜਿਤਾਂ ਦਾ ਵਰਨਣ ਕਿਥੇ ਕੀਤਾ
          ਉਤਰ :ਇਲਾਹਾਬਾਦ ਵਿਖੇ ਸਤੰਭ- ਲੇਖ ਵਿਚ 
16.   ਆਰੀਆਵੱਰਤ ਕਿਸ ਨੂੰ ਕਿਹਾ ਜਾਂਦਾ ਸੀ
            ਉਤਰ : ਉਤਰੀ ਭਾਰਤ ਨੂੰ ਕਿਹਾ ਜਾਂਦਾ ਸੀ
17.   ਆਰੀਆਵੱਰਤ ਦੇ ਕਿੰਨੇ ਰਾਜਿਆਂ ਨੂੰ ਸਮੁਦਰ ਗੁਪਤ ਨੇ ਹਾਰਿਆ ਸੀ
          ਉਤਰ :ਅੱਠ ਰਾਜਿਆਂ ਨੂੰ
18.   ਅੱਠ ਰਾਜਿਆਂ ਨੂੰ ਹਾਰਾ ਕੇ  ਸਮੁਦਰ ਗੁਪਤ  ਨੇ ਕਿਸ ਭਾਗ ਨੂੰ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ ਸੀ
          ਉਤਰ :ਆਰੀਆਵੱਰਤ ਦੇ
19.   ਸਮੁਦਰ ਗੁਪਤ ਨੇ ਦੱਖਣੀ ਭਾਰਤ ਦੇ ਕਿੰਨੇ ਰਾਜਿਆਂ ਨੂੰ ਹਾਰਿਆ ਸੀ
         ਉਤਰ : 12 ਰਾਜਿਆਂ ਨੂੰ
20.   ਸਮੁਦਰ ਗੁਪਤ ਨੇ ਕਿਹੜਾ ਯਗ  ਕੀਤਾ ਸੀ
            ਉਤਰ : ਅਸ਼ਵਮੇਘ ਯਗ
21.   ਅਸ਼ਵਮੇਘ ਯਗ  ਕਦੋ ਕੀਤਾ ਜਾਂਦਾ ਸੀ
           ਉਤਰ : ਚਕ੍ਰਵਰਤੀ  ਸਮਰਾਟ ਬਣਨ ਤੇ 
22.   ਸਮੁਦਰ ਗੁਪਤ ਕਿਹੜੀਆਂ ਕਲਾਵਾਂ  ਪ੍ਰਸਿੱਧ ਸੀ
          ਉਤਰ : ਸਮੁਦਰ ਗੁਪਤ ਇਕ ਮਹਾਨ ਕਵੀ ਅਤੇ ਸੰਗੀਤਕਾਰ ਸੀ
23.   ਗੁਪਤ ਕਾਲ  ਦੇ ਸਿੱਕਿਆਂ ਦੇ ਉਪਰ ਸਮੁਦਰ ਗੁਪਤ ਨੂੰ ਕਿ ਕਰਦੇ  ਦਿਖਾਇਆ ਗਿਆ ਹੈ
          ਉਤਰ : ਵੀਨਾ ਬਜਾਂਦੇ ਹੋਏ
24.   ਵੀਨਾ ਕਿਸ ਤਾਰਾ ਦਾ ਸਾਜ ਹੈ
            ਉਤਰ : ਵੀਨਾ ਸਿਤਾਰ ਦੀ ਤਰਾਂ ਦਾ ਇਕ ਬਾਜਾ ਹੈ
25.   ਸਮੁਦਰ ਗੁਪਤ ਦਾ ਪੁੱਤਰ ਕੌਣ ਸੀ
            ਉਤਰ :ਚੰਦਰ ਗੁਪਤ ਦੂਜਾ
26.   ਚੰਦਰ ਗੁਪਤ ਦੂਜਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ
           ਉਤਰ : ਰਾਜਾ ਵਿਕ੍ਰਮਾਦਿਤਿਆ 
27.   ਰਾਜਾ ਵਿਕ੍ਰਮਾਦਿਤਿਆ  ਦੇ ਦਰਬਾਰ ਦੀ ਕਿਸ ਚੀਜ਼ ਦੀਆਂ ਕਹਾਣੀਆਂ ਪ੍ਰਸਿੱਧ ਹਨ
           ਉਤਰ:  ਉਸ ਦੇ ਦਰਬਾਰ ਦੇ ਨੌਂ-ਰਤਨਾ
28.   ਚੰਦਰ ਗੁਪਤ ਦੂਜਾ ਨੇ ਕਦੋ ਤੋਂ ਕਦੋ ਤਕ ਰਾਜ ਕੀਤਾ
           ਉਤਰ : ਲਗਪਗ  ਤੋਂ    ਤੱਕ
29.   ਚੰਦਰ ਗੁਪਤ ਦੂਜੇ ਦੀ ਸਭ ਤੋਂ ਮਹਤੱਵਪੂਰਨ ਜਿੱਤ ਕਿਹੜੀ ਸੀ
            ਉਤਰ : ਪੱਛਮੀ ਭਾਰਤ ਦੇ ਸ਼ਕਾਂ ਉਤੇ ਸੀ 
30.   ਸ਼ਕਾਂ ਦੇ ਹਾਰਨ ਨਾਲ ਭਾਰਤ ਤੇ ਕੀ ਪ੍ਰਭਾਵ ਪਿਆ
            ਉਤਰ : ਇਸ ਨਾਲ ਭਾਰਤ ਉਤੇ ਵਿਦੇਸ਼ੀ ਰਾਜ ਖਤਮ ਹੋ ਗਿਆ 
31.   ਦਿੱਲੀ ਵਿਚ ਕੁਤਬ ਮੀਨਾਰ ਕੋਲ ਲੱਗਿਆ ਲੋਹੇ ਸਤੰਭ ਕਿਸ ਨੇ ਬਣਵਾਇਆ ਸੀ
            ਉਤਰ :  ਚੰਦਰ ਗੁਪਤ ਦੂਜੇ ਨੇ
32.   ਚੰਦਰ ਗੁਪਤ ਦੂਜੇ ਨੇ ਬੰਗਾਲ ਦੇ ਰਾਜਿਆਂ ਦੇ ਇਕ ਗੁੱਟ ਨੂੰ ਹਾਰਿਆ ਸੀ ਇਸ ਦਾ ਪਤਾ ਕਿਥੋਂ ਲੱਗਦਾ ਹੈ
            ਉਤਰ :  ਦਿੱਲੀ ਵਿਚ ਕੁਤਬ ਮੀਨਾਰ ਕੋਲ ਬਣੇ ਲੋਹੇ ਦੇ ਸਤੰਭ ਤੇ ਲਿਖੇ ਲੇਖ ਤੋਂ
33.   ਚੰਦਰ ਗੁਪਤ ਦੂਜੇ ਨੇ ਕਿਹੜੀ ਨਦੀ ਪਾਰ ਕਰਕੇ ਅਫਗਾਨਿਸਤਾਨ ਦੇ ਕਿਸ ਖੇਤਰ ਨੂੰ ਜਿਤਿਆ
           ਉਤਰ :  ਸਿੰਧ ਨਦੀ ਪਾਰ ਕਰਕੇ ਅਫਗਾਨਿਸਤਾਨ ਦੇ ਬਲਖ ਖੇਤਰ ਨੂੰ ਜਿਤਿਆ
34.   ਚੰਦਰ  ਗੁਪਤ ਦੂਜੇ ਨੇ ਕਿਸ ਕਿਸ ਧਾਤੁ ਦੇ ਸਿਕੇ ਬਣਵਾਏ
           ਉਤਰ :  ਸੋਨੇ, ਚਾਂਦੀ ਤਾਬੇ 
35.   ਚੰਦਰ ਗੁਪਤ ਦੂਜੇ ਕਿਸ ਦਾ ਭਗਤ ਸੀ
           ਉਤਰ :  ਭਗਵਾਨ ਵਿਸ਼ਨੂੰ ਦਾ
36.   ਚੰਦਰ ਗੁਪਤ ਨੇ ਵਿਕ੍ਰਮਦਿਤਿਆ ਦੇ ਉਪਾਧੀ ਧਾਰਨ ਕੀਤੀ ਇਸ ਦਾ ਕਿ ਮਤਲਬ ਸੀ
            ਉਤਰ :  ਵੀਰਤਾ ਦਾ ਸੂਰਜ
37.   ਸਕੰਦ ਗੁਪਤ ਕੌਣ ਸੀ
            ਉਤਰ :  ਚੰਦਰ ਗੁਪਤ ਦੂਜੇ ਦਾ ਪੋਤਾ ਸੀ
38.   ਸਕੰਦ ਗੁਪਤ ਨੇ ਕਦੋ ਤੋਂ ਲੈ ਕੇ ਕਦੋ ਤੱਕ ਰਾਜ ਕੀਤਾ
            ਉਤਰ :  454 ਤੋਂ 467
39.   ਹੂਣਾਂ ਨੂੰ ਹਾਰਾ ਕੇ ਭਾਰਤ ਵਿੱਚੋ ਕਿਸ ਨੇ ਬਾਹਰ  ਕੀਤਾ
           ਉਤਰ :  ਸਕੰਦ ਗੁਪਤ ਨੇ
40.   ਪੁਸ਼ਿਆਮਿੱਤਰ  ਨਾਂਅ ਦੀ ਜਾਤੀ ਨੂੰ ਕਿਸ ਨੇ ਹਰਾਇਆ
            ਉਤਰ :  ਸਕੰਦ ਗੁਪਤ ਨੇ
41.   ਕਿਸ ਰਾਜੇ ਤੋਂ ਬਾਅਦ ਗੁਪਤ ਵੰਸ਼ ਦਾ ਪਤਨ ਸ਼ੁਰੂ ਹੋ ਗਿਆ
            ਉਤਰ : ਸਕੰਦ ਗੁਪਤ ਤੋਂ ਬਾਅਦ
42.   ਗੁਪਤ ਸਾਮਰਾਜ ਦਾ ਅੰਤ ਕਦੋ ਹੋਇਆ
ਉਤਰ : ਲਗਪਗ  550
43.   ਗੁਪਤਾ ਸਾਮਰਾਜ  ਨੂੰ ਕਈ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਉਹਨਾਂ ਨੂੰ ਕਿ ਕਹਿੰਦੇ ਸਨ
ਉਤਰ : ਭੁਕਤੀ
44.   ਸੂਬਿਆਂ ਦਾ ਸ਼ਾਸਨ ਪ੍ਰਬੰਧ ਗਵਰਨਰ ਕਰਦੇ ਸਨ ਉਹਨਾਂ ਨੂੰ ਕਿ ਕਹਿੰਦੇ ਸਨ
ਉਤਰ : ਉਪਰਿਕ ਮਹਾਰਾਜ
45.   ਗੁਪਤਾ ਸਾਮਰਾਜ ਵਿੱਚ ਜ਼ਿਲ੍ਹਿਆਂ ਨੂੰ ਕਿ ਕਿਹਾ ਜਾਂਦਾ ਸੀ
ਉਤਰ : ਵਿਸ਼੍ਯ
46.   ਵੱਡੇ ਸਰਕਾਰੀ ਅਧਿਕਾਰੀਆਂ ਨੂੰ ਕਿ ਕਿਹਾ ਜਾਂਦਾ ਸੀ
ਉਤਰ : ਕੁਮਾਰਮਾਤਯਿਆ
47.   ਚੀਨੀ ਯਾਤਰੀ ਫ਼ਾਹੀਯਾਨ ਭਾਰਤ ਵਿੱਚ ਕਿਸ ਰਾਜੇ ਦੇ ਰਾਜ ਕਾਲ ਵਿੱਚ ਆਇਆ ਸੀ
ਉਤਰ : ਚੰਦਰ ਗੁਪਤ ਦੂਜੇ ਦੇ ਸਮੇ
48.   ਗੁਪਤਾ ਕਾਲ ਵਿੱਚ ਜੋ ਸੋਨੇ ਦੇ ਸਿਕੇ ਚਲਾਏ ਜਾਂਦੇ ਸਨ ਉਹਨਾਂ ਨੂੰ ਕਿ ਕਿਹਾ ਜਾਂਦਾ ਸੀ
ਉਤਰ : ਦੀਨਾਰ
49.   ਸੰਸਕ੍ਰਿਤ ਦੇ ਪ੍ਰਸਿੱਧ ਕਵੀ ਕਾਲੀਦਾਸ ਕਿਸ ਕਾਲ ਨਾਲ  ਸਬੰਧਤ ਸਨ
ਉਤਰ : ਗੁਪਤਾ ਕਾਲ ਨਾਲ
50.   ਕਾਲੀਦਾਸ ਦੀਆਂ ਪ੍ਰਸਿੱਧ  ਰਚਨਾਵਾਂ ਕਿਹੜੀਆਂ ਸਨ
ਉਤਰ : ਨਾਟਕ ਸ਼ਕੁੰਤਲਾ ਅਤੇ ਕਾਵਿ ਮੇਘਦੂਤ
51.   ਗੁਪਤਾ ਕਾਲ ਵਿੱਚ ਕਲਾ ਦਾ ਪ੍ਰਸਿੱਧ ਕੇਂਦਰ ਕਿਹੜਾ ਸ਼ਹਿਰ ਸੀ
ਉਤਰ : ਮਥੁਰਾ
52.   ਗੁਪਤਾ ਕਾਲ ਦੌਰਾਨ ਬਣੇ ਪ੍ਰਸਿੱਧ ਮੰਦਰ ਦੱਸੋ 
ਉਤਰ : ਮੱਧ ਪ੍ਰਦੇਸ਼ ਵਿੱਚ ਦੇਵੀਗੜ੍ਹ ਅਤੇ ਕਾਨਪੁਰ ਦੇ ਨੇੜੇ ਭੀਤਰੀ ਪਿੰਡ ਦੇ ਮੰਦਰ ਬਹੁਤ ਪ੍ਰਸਿੱਧ ਸਨ
53.   ਅਜੰਤਾ ਦੀਆਂ ਗੁਫ਼ਾਵਾਂ ਕਿਸ ਕਾਲ ਵਿੱਚ ਅਤੇ ਕਿਥੇ ਬਾਣੀਆਂ ਹਨ
ਉਤਰ : ਗੁਪਤਾ ਕਾਲ ਵਿੱਚ ਅਤੇ ਮਹਾਰਾਸ਼ਟਰ ਵਿੱਚ ਔਰੰਗਾਬਾਦ ਵਿੱਚ ਬਾਣੀਆਂ
54.   ਸਾਂਚੀ ਦੇ ਸਤੂਪ ਦਾ ਪੁਨਰ -ਨਿਰਮਾਣ ਕਦੋ ਕੀਤਾ ਗਿਆ
ਉਤਰ : ਗੁਪਤਾ ਕਾਲ ਵਿੱਚ
55.   ਪ੍ਰਸਿੱਧ ਵਿਗਿਆਨੀ ਆਰੀਆਭੱਟ ਕਿਸ ਕਾਲ ਨਾਲ ਸਬੰਧਤ ਸਨ
ਉਤਰ : ਗੁਪਤਾ ਕਾਲ ਨਾਲ
56.   ਆਰੀਆ ਭੱਟ ਦੀ ਪੁਸਤਕ ਦਾ ਨਾਮ ਦੱਸੋ
ਉਤਰ : ਆਰੀਆਭੱਟਮ
57.   ਪ੍ਰਿਥਵੀ ਸੂਰਜ ਦੁਆਲੇ ਘੁੰਮਦੀ ਇਹ ਕਿਸ ਕਿਤਾਬ ਚ ਦੱਸਿਆ ਗਿਆ ਹੈ
ਉਤਰ : ਆਰੀਆਭੱਟਮ
58.   ਹਿਸਾਬ ਵਿੱਚ ਦਸ਼ਮਲਵ ਦੀ ਵਰਤੋਂ ਦਾ ਕਿਸ ਕਾਲ ਵਿੱਚ ਗਿਆਨ ਸੀ
ਉਤਰ : ਗੁਪਤਾ ਕਾਲ ਵਿੱਚ
59.   ਗੁਪਤਾ ਕਾਲ ਦੇ ਸਮੇ ਬਣੀ ਮਹਾਤਮਾ ਬੁੱਧ ਦੀ ਕਾਂਸੇ ਦੀ ਮੂਰਤੀ ਅੱਜ ਕਲ੍ਹ ਕਿਥੇ ਹੈ
ਉਤਰ : ਇੰਗਲੈਂਡ ਦੇ ਬਰਮਿੰਘਮ  ਦੇ  ਮਿਊਜ਼ੀਅਮ   ਵਿੱਚ
60.   ਮਹਾਤਮਾ ਬੁੱਧ ਦੀ ਮੂਰਤੀ ਦੀ ਉਚਾਈ ਕੀਨੀ ਹੈ
ਉਤਰ : 7 ½ ਫੁੱਟ
61.   ਗੁਪਤਾ ਕਾਲ ਦੇ ਸਮੇ ਬਣਿਆ ਲੋਹੇ ਦਾ ਸਤੰਭ  ਕਿਥੇ ਲਗਾ ਹੈ ਤੇ ਇਸ ਦੀ ਉਚਾਈ ਅਤੇ ਵਜਨ ਕਿੰਨਾ ਹੈ
ਉਤਰ : ਮਹਿਰੌਲੀ ਵਿਖੇ ਲੱਗਿਆ ਹੈ ਤੇ ਇਸ ਦੀ ਉਚਾਈ 23 ਫੁੱਟ ਅਤੇ 7 ½ ਵਜਨ  ਹੈ
62.   ਭਾਰਤ ਦਾ ਸੁਨਹਿਰੀ ਯੁਗ ਕਿਸ ਕਾਲ ਨੂੰ ਕਿਹਾ ਜਾਂਦਾ ਹੈ
ਉਤਰ : ਗੁਪਤਾ ਕਾਲ  ਨੂੰ

1 comment:

maesisaas said...

Playtech casino to give new customers an easy to play, slots and
Playtech 아산 출장마사지 Casino India, 부산광역 출장안마 formerly 전라북도 출장마사지 Playtech 김제 출장안마 Casino India, is to 당진 출장마사지 deliver to their online gaming fans a seamless online gambling experience,